Safety measures against Corona virus, COVID 19 (ਕਰੋਨਾ ਤੋ ਸੁਰੱਖਿਆ ਕਿਵੇਂ ਕੀਤੀ ਜਾਵੇ)

ਦੋਸਤੋ ਅੱਜ ਕੱਲ ਪੂਰੇ ਵਿਸ਼ਵ ਵਿੱਚ ਕਰੋਨਾ ਵਾਇਰਸ ਕਾਰਨ ਹਲ ਚਲ ਮਚੀ ਹੋਈ ਹੈ । ਪਰ ਸਾਨੂੰ ਘਬਰਾਉਣ ਦੀ ਕੋਈ ਲੋੜ ਨਹੀ ਇਸ ਸਮੱਸਿਆ ਤੋਂ ਕੁੱਝ ਸਾਵਧਾਨੀਆਂ ਵਰਤ ਕੇ ਬਚਿਆ ਜਾ ਸਕਦਾ ਹੈ ।
ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਨਣ ਦੀ ਜਰੂਰਤ ਹੈ ਕਿ ਇਹ ਵਾਇਰਸ ਫੈਲਦਾ ਕਿਵੇਂ ਹੈ ।

ਜਿਵੇਂ ਕਿ ਅਸੀ ਜਾਣਦੇ ਹਾਂ ਕਿ ਇਹ ਵਾਇਰਸ ਚੀਨ ਤੋਂ ਸ਼ੁਰੂ ਹੋਇਆ ਤੇ ਹੁਣ ਪੂਰੇ ਵਿਸ਼ਵ ਵਿੱਚ ਫੈਲ ਗਿਆ । ਇਹ ਵਾਇਰਸ ਪੂਰੇ ਵਿਸ਼ਵ ਵਿੱਚ ਫੈਲਣ ਦਾ ਕਾਰਨ ਕੀ ਹੈ। ਜਦੋਂ ਇਕ ਇਨਸਾਨ ਜੋ ਇਸ ਵਾਇਰਸ ਨਾਲ ਪੀਡ਼ਿਤ ਹੈ  ਤੇ ਉਸ ਇਨਸਾਨ ਦੇ ਛਿੱਕਣ ਜਾਂ ਖਾਂਸੀ ਕਰਨ ਦੇ ਦੌਰਾਨ ਜੌ ਵੀ ਛਿੱਟੇ ਜਾਂ ਕਣ ਕਿਸੇ ਵੀ ਤਰ੍ਹਾਂ ਚਾਹੇ ਹੱਥਾਂ ਦੇ ਨਾਲ ਜਾਂ ਕਿਸੇ ਹੋਰ ਵਸਤੂ ਦੇ ਨਾਲ ਦੂਜੇ ਇਨਸਾਨ ਦੇ ਮੂੰਹ ਤੱਕ ਪਹੁੰਚਦੇ ਹਨ ਤੇ ਸਾਹ ਦੇ ਨਾਲ ਉਸਦੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ ਤਾਂ ਉਹ ਇਨਸਾਨ ਵੀ ਰੋਗੀ ਬਣ ਜਾਂਦਾ ਹੈ।

ਤੇ ਹੁਣ ਅਸੀਂ ਜਾਣਦੇ ਹਾਂ ਕਿ ਇਸ ਤੋਂ ਅਸੀਂ ਕਿਵੇਂ ਬਚਾਵ ਕਰ ਸਕਦੇ ਹਾਂ।

ਸਭ ਤੋਂ ਪਹਿਲਾਂ ਤਾਂ ਸਾਨੂੰ ਆਪਸ ਵਿਚ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਖਾਸ ਕਰਕੇ ਉਸ ਵਿਅਕਤੀ ਤੋਂ ਜੌ ਕਿ ਬਿਮਾਰ ਹੋਵੇ। ਇਹ ਦੂਰੀ ਇਕ ਮੀਟਰ ਦੀ  ਘਟੋ ਘੱਟ ਹੋਣੀ ਚਾਹੀਦੀ ਹੈ ਤਾਂ ਕਿ ਦੂਜੇ ਵਿਅਕਤੀ ਦੇ ਮੂੰਹ ਜਾਂ ਨੱਕ ਤੋਂ ਨਿਕਲਣ ਵਾਲੇ ਕਣ ਸਾਡੇ ਸਰੀਰ ਤੱਕ ਨਾ ਪਹੁੰਚਣ। 

ਦੂਸਰੇ ਵਿਅਕਤੀ ਨਾਲ ਹੱਥ ਨਾ ਮਿਲਾਓ ਕਿਉਕਿ ਉਸ ਵਿਅਕਤੀ ਦੇ ਹੱਥਾਂ ਤੇ ਹੋ ਸਕਦਾ ਹੈ ਵਾਇਰਸ ਦੇ ਕਣ ਹੋਣ ਜੌ ਕਿ ਤੁਹਾਡੇ ਹਥਾ ਤੇ ਲੱਗ ਕੇ ਤੁਹਾਡੇ ਤੱਕ ਪਹੁੰਚ ਸਕਦੇ ਹਨ। ਤੇ ਬੀਮਾਰ ਕਰ ਸਕਦੇ ਹਨ।

ਇਹ ਵਾਇਰਸ ਦਾ ਅਸਰ ਜਿਆਦਾ ਤਰ ਓਹਨਾਂ ਤੇ ਹੁੰਦਾ ਹੈ ਜਿਹਨਾਂ ਦਾ ਅਮਿਉਂਟੀ ਸਿਸਟਮ ਕਮਜ਼ੋਰ ਹੁੰਦਾ ਹੈ। ਇਸ ਲਈ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ ਇਸ ਦਾ ਅਸਰ ਹੋਣ ਦੀ ਜਿਆਦਾ ਸਭਾਵਨਾ ਹੁੰਦੀ ਹੈ। ਤਾਂ ਇਸ ਉਮਰ ਵਿੱਚ ਆਉਣ ਵਾਲਿਆ ਨੂੰ ਹੋ ਸਕੇ ਤਾਂ ਘਰ ਵਿਚ ਹੀ ਰਹਿਣਾ ਚਾਹੀਦਾ ਹੈ । ਤੇ ਬਾਕੀ ਕਿਸੇ ਨੂੰ ਵੀ ਘਰ ਤੋ ਬਾਹਰ ਜਾਣਾ ਪੈਂਦਾ ਹੈ ਤਾਂ ਮਾਸਕ ਲੱਗਾ ਕੇ ਬਾਹਰ ਜਾਓ ਤੇ ਆਪਣੇ ਚਿਹਰੇ ਦੇ ਹਿਸਿਆਂ ਤੇ ਜਿਵੇਂ ਕਿ ਅੱਖਾਂ, ਨੱਕ ਜਾਂ ਮੂੰਹ ਨੂੰ ਹੱਥ ਨਾ  ਲਾਓ ।

ਜਦੋਂ ਤੁਸੀਂ ਘਰ ਵਾਪਸ ਆਦੇਂ ਹੋ ਤਾਂ ਆਉਂਦੇ ਹੀ ਹੋ ਸਕੇ ਤਾਂ ਆਪਣੇ ਹੱਥ ਪਹਿਲਾ ਸੈਨੀਟਾਇਜ ਕਰੋ ਫੇਰ ਕੋਈ ਵਸਤੂ ਨੂੰ ਛੂਹੋ ਜਿਵੇਂ ਕਿ ਘਰ ਦੇ ਦਵਾਜ਼ੇ ਦੇ ਹੈਂਡਲ ਆਦਿ। ਘਰ ਦੇ ਅੰਦਰ ਆ ਕੇ ਪਹਿਲਾ ਆਪਣੇ ਕਪੜੇ ਬਦਲੋ ਤੇ ਨਹਾ ਲਵੋ ਤੇ ਆਪਣੇ ਫੋਨ ਨੂੰ ਜਰੂਰ ਸੈਨੀਟਾਇਜ ਕਰ ਲਓ ਫੇਰ ਕਿਸੇ ਘਰ ਦੇ ਮੈਂਬਰ ਕੋਲ ਬੈਠੋ। 

ਆਪਣੇ ਹੱਥ ਸਮੇਂ ਸਮੇਂ 20 ਸਕਿੰਟ ਤੱਕ ਚੰਗੀ ਤਰਾਂ ਸਾਬਣ ਮੱਲ ਕੇ ਧੋਵੋ।

ਹੋ ਸਕੇ ਤਾਂ ਕੈਸ਼ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ ਕਿਉਕਿ ਨੋਟ ਇਕ ਵਾਇਰਸ ਦਾ ਸਾਧਨ ਬਣ ਸਕਦੇ ਹਨ । ਹੋ ਸਕੇ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਪੈਸੇਆਂ ਦਾ ਭੁਗਤਾਨ ਕਰੋ।

ਆਪਣੇ ਮੂੰਹ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਓ।

ਸਿਗਰਟ ਤੇ ਬੀੜੀ ਆਦਿ ਸੇਵਣ ਨਾਂ ਕਰੋ ਅਤੇ ਕਰਨ ਵਾਲਿਆਂ ਤੋਂ ਦੂਰ ਰਹੋ ।

ਅਗਰ ਕਿਸੇ ਤਰਾਂ ਦੇ ਬਿਮਾਰੀ ਦੇ ਲੱਛਣ ਲਗਦੇ ਹਨ ਤਾਂ ਡਾਕਟਰ ਦੀ ਸਲਾਹ ਲਵੋ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਲੋੜ ਨਹੀਂ ਤੁਸੀਂ ਠੀਕ ਹੋ ਸਕਦੇ ਹੋ ।

ਇਸ ਬਿਮਾਰੀ ਤੋਂ 100 ਵਿੱਚੋਂ 98 ਵਿਅਕਤੀ ਠੀਕ ਹੋ ਜਾਂਦੇ ਨੇ ਇਸ ਲਈ ਜਿਆਦਾ ਚਿੰਤਾ ਕਰਨ ਦੀ ਲੋੜ ਨਹੀਂ।

ਖਾਣਾ ਪੀਣਾ ਚੰਗਾ ਖਾਓ ਵਿਟਾਮਿਨ ਤੇ ਪ੍ਰੋਟੀਨ ਵਾਲੀਆਂ ਵਸਤੂਆਂ ਦਾ ਸੇਵਨ ਕਰੋ ਅਜਿਹਾ ਕਰਨ ਨਾਲ ਤੁਹਾਡਾ ਅਮਿਉਂਟੀ ਸਿਸਟਮ ਚੰਗਾ ਹੋਵੇਗਾ ਤੇ ਤੁਹਾਡਾ ਸਰੀਰ ਨੂੰ ਬਿਮਾਰੀ ਤੋਂ ਬਚਣ ਲਈ ਆਸਾਨੀ ਹੋਵੇਗੀ।

ਤੁਹਾਨੂੰ ਕਿਵੇਂ ਲਗਿਆ ਇਹ ਸਬ ਕੁੱਝ ਜਾਣਕੇ ਕਮੇਂਟ ਕਰਕੇ ਜਰੂਰ ਦਸਿਓ।

ਵੀਡਿਓ ਦੇਖਣ ਲਈ ਕਲਿਕ ਕਰੋ

Comments

Popular posts from this blog

Benefits of lemon water drinking in morning ਸਵੇਰ ਦੇ ਸਮੇਂ ਨਿੰਬੂ ਪਾਣੀ ਪੀਣ ਦੇ ਫਾਇਦੇ

Natural remedies for acid reflux एसिड के लिए प्राकृतिक उपचार

How to lose weight with drinking water In Hindi