Benefits of lemon water drinking in morning ਸਵੇਰ ਦੇ ਸਮੇਂ ਨਿੰਬੂ ਪਾਣੀ ਪੀਣ ਦੇ ਫਾਇਦੇ
ਅੱਜ ਅਸੀਂ ਗੱਲ ਕਰਾਂਗੇ ਕਿ ਕੋਸਾ ਨਿੰਬੂ ਪਾਣੀ ਸਵੇਰੇ ਖਾਲੀ ਪੇਟ ਪੀਣ ਦੇ ਕੀ ਫਾਇਦੇ ਹੁੰਦੇ ਹਨ।
ਕੀ ਤੁਸੀਂ ਜਾਣਦੇ ਹੋ ਕਿ ਨਿੰਬੂ ਪਾਣੀ ਦੇ ਸਾਨੂੰ ਅੱਲਗ ਅੱਲਗ ਤਰ੍ਹਾਂ ਸਿਹਤ ਦੇ ਫਾਇਦੇ ਮਿਲਦੇ ਹਨ ਜਿਸ ਨਾਲ ਸਾਡੀ ਸਿਹਤ ਤੇ ਚੰਗਾ ਅਸਰ ਦਿਖਦਾ ਹੈ।
ਨਿੰਬੂ ਵਿਚੋਂ ਸਾਨੂੰ ਵਿਟਾਮਿਨ ਤੇ ਕਈ ਤਰ੍ਹਾਂ ਦੇ ਤੱਤ ਮਿਲਦੇ ਹਨ ਜਿਵੇਂ ਕਿ ਵਿਟਾਮਿਨ ਸੀ, ਬੀ ਕੰਪਲੈਕਸ, ਲੋਹਾ, ਪੋਟਾਸ਼ੀਅਮ ਅਤੇ ਮੇਗਨਿਸ਼ਿਆਂ ਆਦਿ।
ਤਾਂ ਚਲੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਨਿੰਬੂ ਪਾਣੀ ਪੀਣ ਦਾ ਸਹੀ ਤਰੀਕਾ ਕੀ ਹੈ ਜਿਸ ਨਾਲ ਸਾਨੂੰ ਜਿਆਦਾ ਫਾਇਦਾ ਮਿਲ ਸਕੇ।
ਸਾਨੂੰ ਨਿੰਬੂ ਦੇ ਰਸ ਵਿੱਚ ਹਮੇਸ਼ਾ ਪਾਣੀ ਮਿਲਾ ਕੇ ਪੀਣ ਚਾਹੀਦਾ ਹੈ। ਬਿਨਾ ਪਾਣੀ ਦੇ ਨਿੰਬੂ ਦਾ ਰਸ ਪੀਣ ਨਾਲ ਦੰਦ ਖੱਟੇ ਹੋ ਜਾਂਦੇ ਹਨ ਤੇ ਬਾਅਦ ਵਿੱਚ ਕੁੱਝ ਖਾਣ ਲਈ ਕਠਨਾਈ ਹੁੰਦੀ ਹੈ।
ਨਿੰਬੂ ਪਾਣੀ ਸਾਨੂੰ ਸਵੇਰ ਦਾ ਖਾਣਾ ਖਾਣ ਤੋਂ 20 ਤੋ 30 ਮਿੰਟ ਪਹਿਲਾਂ ਪੀਣਾ ਚਾਹੀਦਾ ਹੈ।
ਹੁਣ ਅਸੀਂ ਇਸਦੇ ਨਾਲ ਹੋਣ ਵਾਲੇ ਫਾਇਦੇ ਦੀ ਗੱਲ ਕਰਦੇ ਹਾਂ।
1 ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਨਾਲ ਸਾਡਾ ਅਮਿਉਨੀ ਸਿਸਟਮ ਚੰਗਾ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਸਮਰੱਥਾ ਦਿੰਦਾ ਹੈ। ਤੇ ਨਾਲ ਹੀ ਵਿਟਾਮਿਨ ਸੀ ਪ੍ਰੇਸ਼ਾਨੀਆਂ ਤੋਂ ਹੋਣ ਵਾਲੇ ਤਣਾਅ ਤੋਂ ਰਾਹਤ ਪਾਉਣ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ
2 ਦਿਲ ਅਤੇ ਦਿਮਾਗ ਦੀ ਪ੍ਰਣਾਲੀਆਂ ਨੂੰ ਸੰਤੁਲਿਤ ਰੱਖਦਾ ਹੈ।
ਨਿੰਬੂ ਪੋਟਾਸ਼ੀਅਮ ਦਾ ਇੱਕ ਚੰਗਾ ਸਰੋਤ ਹੈ ਜੋ ਸਾਡੇ ਸਰੀਰ ਵਿੱਚ ਦਿਲ ਤੇ ਦਿਮਾਗ ਪ੍ਰਣਾਲੀਆਂ ਨੂੰ ਸੰਤੁਲਿਤ ਰੱਖਣ ਵਿੱਚ ਸਹਾਈ ਹੁੰਦਾ ਹੈ।
3 ਇਹ ਸਾਡੀ ਪਾਚਣ ਕਿਰਿਆ ਨੂੰ ਵਧਾਉਂਦਾ ਹੈ ਤੇ ਨਾਲ ਹੀ ਸਾਡੇ ਪੇਟ ਵਿੱਚ ਜਮ੍ਹਾਂ ਹੋਣ ਵਾਲੀ ਫਾਲਤੂ ਚਰਬੀ ਅਤੇ ਅਣਚਾਹੇ ਪਦਾਰਥਾਂ ਨੂੰ ਬਾਹਰ ਕੱਢਣ ਲਈ ਮਦਦ ਕਰਦਾ ਹੈ। ਅਤੇ ਨਾਲ ਹੀ ਬਦਹਜਮੀ ਤੇ ਪੇਟ ਦੀ ਗੈਸ ਤੇ ਸੋਜ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ਤਰ੍ਹਾਂ ਮੋਟਾਪਾ ਘਟਾਉਣ ਲਈ ਮਦਦ ਮਿਲਦੀ ਹੈ।
4 ਸਾਡੇ ਸਰੀਰ ਦੀ ਪਾਚਣ ਪ੍ਰਣਾਲੀ ਨੂੰ ਸਾਫ ਕਰਨ ਲਈ ਮਦਦ ਕਰਦਾ ਹੈ।
ਸਰੀਰ ਵਿੱਚੋ ਫਾਲਤੂ ਦੇ ਪੈਦਾ ਹੋਏ ਰਸਾਇਣਿਕ ਪਦਾਰਥਾਂ ਨੂੰ ਬਾਹਰ ਕੱਢਣ ਲਈ ਵੀ ਮਦਦ ਕਰਦਾ ਹੈ ਜਿਸ ਨਾਲ ਸਾਡੇ ਜਿਗਰ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਲਈ ਮਦਦ ਮਿਲਦੀ ਹੈ।
5 ਸਾਹ ਵਿੱਚ ਤਾਜਗੀ ਦਾ ਅਹਿਸਾਸ ਮਿਲਦਾ ਹੈ।
ਨਿੰਬੂ ਹੋਣ ਵਾਲੇ ਦੰਦਾ ਦੇ ਦਰਦ ਨੂੰ ਤੇ ਮਸੂੜਿਆਂ ਦੀ ਸੋਜਸ ਤੋਂ ਰਾਹਤ ਦਿਵਾਉਣ ਲਈ ਮਦਦ ਕਰਦਾ ਹੈ।
ਨਿੰਬੂ ਦਾ ਰਸ ਦੰਦਾ ਦੇ ਬਣੀ ਪਰਤ ਤੇ ਤੇਜ ਅਸਰ ਕਰਦਾ ਹੈ ਇਸ ਲਈ ਜੇਕਰ ਨਿੰਬੂ ਪਾਣੀ ਪੀਣ ਤੋਂ ਬਾਅਦ ਨਾਲ ਹੀ ਬੁਰਸ਼ ਕਰਦੇ ਹੋ ਤਾਂ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਦੰਦਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।
6 ਨਿੰਬੂ ਸਾਡੀ ਚਮੜੀ ਤੇ ਨੋਹਾ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ।
ਨਿੰਬੂ ਵਿੱਚ ਐਂਟੀ-ਅੋਕਸੀਡੋਂਟ ਹੁੰਦੇ ਹਨ ਜੋ ਸਾਡੀ ਚਮੜੀ ਦੇ ਸੈਲਾਂ ਨੂੰ ਸਾਫ ਕਰਨ ਲਈ ਮਦਦ ਕਰਦੇ ਹਨ ਜਿਸ ਨਾਲ ਸਾਡੀ ਚਮੜੀ ਤੇ ਉਮਰ ਦੇ ਕਾਰਨ ਪੈਣ ਵਾਲਿਆ ਚਿਊਰੀਆ ਅਤੇ ਧਾਰਿਆ ਨੂੰ ਹਲਕਾ ਕਰਨ ਲਈ ਮਦਦ ਕਰਦਾ ਹੈ ਨਿੰਬੂ ਪਾਣੀ ਸਾਡੇ ਖੂਨ ਨੂੰ ਸਾਫ ਕਰਦਾ ਹੈ ਜਿਸ ਨਾਲ ਸਾਡੀ ਤਵਚਾ ਅਤੇ ਨੋਹ ਸਾਫ ਤੇ ਚਮਕਦਾਰ ਦਿਖਣ ਲਗਦੇ ਹਨ।
7 ਨਿੰਬੂ ਸਾਡੇ ਸਰੀਰ ਦੇ ਮੋਟਾਪੇ ਨੂੰ ਘੱਟ ਕਰਨ ਲਈ ਮਦਦ ਕਰਦਾ ਹੈ
ਨਿੰਬੂ ਵਿੱਚ ਪੇਕਟਿਨ ਫਾਈਬਰ ਹੁੰਦਾ ਹੈ ਜੋ ਸਾਡੀ ਭੁੱਖ ਨੂੰ ਘਟਾਉਣ ਲਈ ਮਦਦ ਕਰਦਾ ਹੈ। ਨਤੀਜੇ ਵਜੋਂ ਸਾਡੇ ਮੋਟਾਪੇ ਤੇ ਅਸਰ ਪੈਂਦਾ ਹੈ।
8 ਜੌਡ਼ਾ ਦੇ ਦਰਦ ਅਤੇ ਜਲਣ ਨੂੰ ਘੱਟ ਕਰਦਾ ਹੈ।
ਨਿੰਬੂ ਯੂਰਿਕ ਐਸਿਡ ਨੂੰ ਘੱਟ ਕਰਦਾ ਹੈ ਜਿਸ ਨਾਲ ਜੌਡ਼ਾ ਦੀ ਸੌਜਸ ਤੇ ਦਰਦ ਤੋ ਰਾਹਤ ਮਿਲਦੀ ਹੈ।
9 ਸਾਡੀ ਊਰਜਾ ਸ਼ਕਤੀ ਨੂੰ ਵਧਾਉਣ ਲਈ ਮਦਦ ਕਰਦਾ ਹੈ।
ਜਦੋਂ ਨਿੰਬੂ ਦਾ ਰਸ ਸਾਡੀ ਪਾਚਨ ਪ੍ਰਣਾਲੀ ਤੱਕ ਪਹੁੰਚਦਾ ਹੈ ਤਾਂ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ।
ਧੰਨਵਾਦ
ਵੀਡੀਉ ਦੇਖਣ ਲਈ ਕਲਿਕ ਕਰੋ
Comments
Post a Comment