how many calories in daily diet ਸਾਨੂੰ ਰੋਜ਼ਾਨਾ ਕਿੰਨੀ ਕੈਲੋਰੀ ਦੀ ਲੋੜ ਹੁੰਦੀ ਹੈ।

ਹੈਲੋ ਦੋਸਤੋ ਤੁਹਾਡਾ ਸੁਆਗਤ ਕਰਦਾ ਹਾਂ ਆਪਣੇ ਬਲੌਗ ਤੇ। ਅੱਜ ਅਸੀਂ ਗੱਲ ਕਰਾਂਗੇ ਕਿ ਸਾਨੂੰ ਵਜਨ ਘਟਾਉਣ ਲਈ ਕਿੰਨੀ ਕੈਲਰੀ ਖਣੀ ਚਾਹੀਦੀ ਹੈ।

ਦੋਸਤੋ ਮੇਰੀ ਕੋਸ਼ਿਸ਼ ਇਹ ਹੋਵੇਗੀ ਕਿ ਬਲੌਗ ਵਿੱਚ ਤੁਹਾਨੂੰ ਸਰਲ ਤੇ ਸਪੱਸ਼ਟ ਤਰੀਕੇ ਨਾਲ ਦਸਾਂ ਪਰ ਫੇਰ ਵੀ ਜੇ ਕੋਈ ਸਵਾਲ ਹੋਵੇ ਤਾਂ ਕਮੇਂਟ ਕਰਕੇ ਪੁੱਛ ਸਕਦੇ ਹੋ।

ਦੋਸਤੋ ਏਨਾ ਜਰੂਰ ਕਹਾਂਗਾ ਕਿ ਜੈ ਤੁਸੀਂ ਬਲੌਗ ਨੂੰ ਪੂਰਾ ਪੜ੍ਹ ਲੈਦੇ ਹੋ ਤਾਂ ਤੁਸੀਂ ਆਪਣੇ ਦੋਸਤਾਂ ਨੂੰ ਵੀ ਚੰਗੀ ਸਲਾਹ ਦੇ ਸਕੋਗੇ।

ਸਭ ਤੋਂ ਪਹਿਲਾਂ ਤਾਂ ਅਸੀਂ ਇਸ ਕੈਲਰੀ ਬਾਰੇ ਗੱਲ ਕਰਦੇ ਹਾਂ ਕਿ ਇਹ ਕਿ ਹੈ ਤੇ ਸਾਨੂੰ ਇਸ ਦੀ ਲੋੜ ਕਿਉ ਹੁੰਦੀ ਹੈ।

ਸਾਡੇ ਸਰੀਰ ਨੂੰ ਕੁਝ ਵੀ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ। ਜਿਵੇਂ ਕਿ ਸਾਡੇ ਸਰੀਰ ਨਾਲ ਕਿੱਤਾ ਜਾਣ ਵਾਲਾ ਕੋਈ ਕੰਮ ਜਿਵੇਂ ਕਿ ਅਸੀ ਤੁਰਦੇ ਹਾ ਤਾਂ ਇਸ ਨਾਲ ਵੀ ਸਾਡੇ ਸਰੀਰ ਦੀ ਊਰਜਾ ਖ਼ਰਚ ਹੁੰਦੀ ਹੈ। ਤੇ ਇਹ ਊਰਜਾ ਸਾਡੇ ਸਰੀਰ ਨੂੰ ਕੈਲਰੀ ਤੋ ਮਿਲਦੀ ਹੈ। ਤੇ ਕੈਲਰੀ ਸਾਨੂੰ ਮਿਲਦੀ ਹੈ ਉਸ ਭੋਜਨ ਵਿੱਚੋ ਜੌ ਅਸੀ ਖਾਂਦੇ ਹਾਂ।

ਹੁਣ ਅਸੀ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਕੰਮ ਕਰਦੇ ਹਾਂ ਉਸ ਸਮੇਂ  ਤਾਂ ਸਾਨੂੰ ਕੈਲਰੀ ਦੀ ਲੋੜ ਹੁੰਦੀ ਹੈ ਪਰ ਜਦੋਂ ਅਸੀਂ ਕੰਮ ਨਹੀਂ ਕਰਦੇ ਫੇਰ ਸਾਨੂੰ ਕੈਲਰੀ ਦੀ ਲੋੜ ਕਿਉਂ ਹੁੰਦੀ ਹੈ।

ਦੇਖਿਆ ਜਾਵੇ ਤਾਂ ਸਾਡਾ ਸਰੀਰ ਇਕ ਮਸ਼ੀਨ ਦੀ ਤਰ੍ਹਾਂ ਹੈ ਜਿਹੜਾ ਹਰ ਸਮੇਂ ਕੁਛ ਨਾ ਕੁਛ ਕਿਰਿਆ ਕਰਦਾ ਰਹਿੰਦਾ ਹੈ ਜਿਵੇਂ ਕਿ ਸਾਡਾ ਦਿੱਲ ਹਮੇਸ਼ਾ ਧੜਕਦਾ ਰਹਿੰਦਾ ਹੈ। ਇਸ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਦੀਆ ਕਿਰਿਆਵਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ ਜਿਵੇਂ ਕਿ ਜਿਗਰ, ਗੁਰਦੇ, ਤੇ ਪਾਚਨ ਕਿਰਿਆ ਆਦਿ ਤੇ ਇਹਨਾਂ ਕਿਰਿਆਵਾਂ ਨੂੰ ਲਗਾਤਾਰ ਚੱਲਣ ਲਈ ਊਰਜਾ ਦੀ ਲੋੜ ਹੁੰਦੀ ਹੈ। 

ਇਸ ਤਰ੍ਹਾਂ ਸਾਡਾ ਸਰੀਰ ਹਰ ਸਮੇਂ ਕੁਛ ਨਾ ਕੁਛ ਕੈਲਰੀ ਖਰਚ ਕਰਦਾ ਰਹਿਦਾ ਹੈ।

ਤੇ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਸਾਨੂੰ ਆਪਣੇ ਸਰੀਰ ਦੇ ਵਜਨ, ਕਦ, ਉਮਰ, ਤੇ ਕੰਮ ਦੇ ਹਿਸਾਬ ਨਾਲ ਕੈਲਰੀ ਦੀ ਲੋੜ ਹੁੰਦੀ ਹੈ।

ਇਸ ਲਈ ਇਹ ਹੋ ਸਕਦਾ ਹੈ ਕਿ ਜਿਹੜੀ ਡਾਇਟ ਕਿਸੇ ਹੋਰ ਲਈ ਵਜਨ ਘਟਾਉਣ ਲਈ ਸਹੀ ਹੈ। ਓਹ ਡਾਇਟ ਤੁਹਾਡੇ ਲਈ ਸਹੀ ਨਾ ਹੋਵੇ।

ਤਾਂ ਚਲੋ ਹੁਣ ਅਸੀ ਜਾਣਦੇ ਹਾਂ ਕਿ ਸਾਨੂੰ ਕਿੰਨੀ ਕੈਲਰੀ ਦੀ ਲੋੜ ਹੈ। ਜਿਸ ਨਾਲ ਤੁਸੀਂ ਆਪਣਾ ਡਾਇਟ ਪਲਾਨ ਖੁੱਦ ਬਣਾ ਸਕਦੇ ਹੋ।

ਵੈਸੇ ਤਾਂ ਸਾਡੇ ਸਰੀਰ ਦੇ ਹਿਸਾਬ ਨਾਲ ਕੈਲਰੀ ਦੇ ਫਾਰਮੂਲੇ ਸਾਨੂੰ ਮਿਲ ਜਾਣਗੇ ਪਰ ਜੇਕਰ ਅਸੀਂ ਮੋਟੇ ਹਿਸਾਬ ਨਾਲ ਚਲੀਏ ਤਾਂ ਅਸੀ ਇਹ ਕਹਿ ਸਕਦੇ ਹਾਂ ਕਿ ਜਿਨਾ ਸਾਡਾ ਵਜਨ ਹੁੰਦਾ ਉਸਦੇ 30 ਗੁਣਾ ਕੈਲਰੀ ਦੀ ਲੋੜ ਸਾਨੂੰ ਇਕ ਦਿਨ ਲਈ ਹੁੰਦੀ ਹੈ।

ਮੰਨ ਲਓ ਜਿਸਦਾ ਵਜਨ 60 ਕਿਲੋ ਹੋਵੇ ਤਾਂ ਉਸ ਨੂੰ ਪੂਰੇ ਦਿਨ ਵਿੱਚ 1800 ਕੈਲਰੀ ਦੀ ਜਰੂਰਤ ਹੈ। ਹੁਣ ਜੇਕਰ ਅਸੀ ਦਿਨ ਵਿੱਚ ਇਸ ਤੋਂ ਵੱਧ ਕੈਲਰੀ ਖਾਵਗੇ ਤਾਂ ਸਾਡਾ ਵਜਨ ਵਧੇਗਾ ਤੇ ਘੱਟ ਖਾਵਾਗੇਂ ਤੇ ਘਟੇਗਾ।

ਹੁਣ ਗੱਲ ਕਰਦੇ ਹਾਂ ਕਿ ਵਜਨ ਘਟਾਉਣ ਲਈ ਕਿੰਨੀ ਕੈਲਰੀ ਘੱਟ ਖਾਣੀ ਚਾਹੀਦੀ ਹੈ। ਜਿੰਨੀ ਕੈਲਰੀ ਦੀ ਸਾਨੂੰ ਪੂਰੇ ਦਿਨ ਵਿੱਚ ਲੋੜ ਹੈ ਉਸ ਤੋ 300-500 ਕੈਲਰੀ ਘੱਟ ਖਾਣੀ ਚਾਹੀਦੀ ਹੈ।

ਹੁਣ ਅਸੀ ਜਾਣਦੇ ਹਾਂ ਕਿ ਕਿਸ ਭੋਜਨ ਤੋ ਕਿੰਨੀ ਕੈਲਰੀ ਮਿਲਦੀ ਹੈ।

ਜਿਵੇਂ ਕਿ ਦੇਖ ਸਕਦੇ ਹੋ 

ਕਿ 1 ਗ੍ਰਾਮ ਕਰਬੋ ਹਾਈਡਰੇਟ ਤੇ 1 ਗ੍ਰਾਮ ਪ੍ਰੋਟੀਨ ਵਿੱਚ 4 ਕੈਲਰੀ ਹੁੰਦੀ ਹੈ।

ਤੇ 1 ਗ੍ਰਾਮ ਫੈਟ ਵਿੱਚ 9 ਕੈਲਰੀ ਹੁੰਦੀ ਹੈ। ਫੈਟ ਯਾਨੀ ਘੀ ਯਾ ਤੇਲ ਵਿੱਚ। ਇਹ ਡਾਟਾ ਤੁਸੀਂ ਆਪ ਵੀ ਗੂਗਲ ਤੇ ਦੇਖ ਸਕਦੇ ਹੋ।

ਹੁਣ ਅਸੀ ਜਾਣਦੇ ਹਾਂ ਕਿ ਜੋ ਕੁਛ ਅਸੀਂ ਖਾਦੇਂ ਹਾਂ ਇਸ ਹਿਸਾਬ ਨਾਲ ਕਿੰਨੀ ਕੈਲਰੀ ਉਸ ਵਿੱਚ ਹੋਵੇਗੀ।

ਪਾਣੀ = 0 ਕੈਲਰੀ
100 ਗ੍ਰਾਮ ਸਲਾਦ = 20 ਕੈਲਰੀ  
100 ਗ੍ਰਾਮ ਫਰੂਟ = 50 ਕੈਲਰੀ
ਕੇਲਾ ਤੇ ਅੰਬ 100 ਗ੍ਰਾਮ =100 ਕੈਲਰੀ
ਰੋਟੀ 35 ਗ੍ਰਾਮ = 100 ਕੈਲਰੀ
ਚਾਵਲ 100 ਗ੍ਰਾਮ =100 ਕੈਲਰੀ

ਦਾਲ 100 ਗ੍ਰਾਮ =100 ਕੈਲਰੀ

ਮਿਠਾਈ 100 ਗ੍ਰਾਮ =600 ਕੈਲਰੀ
ਘੀ ਜਾਂ ਤੇਲ 100 ਗ੍ਰਾਮ =900 ਕੈਲਰੀ

ਮੇਰੇ ਖਿਆਲ ਵਿੱਚ ਹੁਣ ਸਾਨੂੰ ਸਮਝ ਆ ਗਿਆ ਹੋਣਾ ਕਿ ਸਾਨੂੰ ਕਿ ਵੱਧ ਖਾਣਾ ਚਾਹੀਦਾ ਹੈ ਤੇ ਕਿ ਘੱਟ। ਹੁਣ ਤੁਸੀਂ ਹਿਸਾਬ ਲਗਾ ਰਹੇ ਹੋਵੋਗੇ ਕਿ ਤੁਸੀ ਹੁਣ ਤੱਕ ਕਿੰਨੀ ਕੈਲਰੀ ਖਾਦੇਂ ਰਹੇ ਹੋ।

ਹੁਣ ਮੈਨੂੰ ਅੱਗੇ ਕੁਛ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਹੀ ਸਮਝਦਾਰ ਹੋ ਤੇ ਤੁਸੀਂ ਜਾਣਦੇ ਹੋ ਹੁਣ ਕਿ ਕਰਨਾ ਹੈ।

ਤੁਹਾਨੂੰ ਇਹ ਸਭ ਜਾਣ ਕੇ ਕਿਵੇਂ ਲਗਿਆ ਕਮੇਂਟ ਕਰਕੇ ਦਸਿਓ।

ਧੰਨਵਾਦ।



Comments

Popular posts from this blog

Natural remedies for acid reflux एसिड के लिए प्राकृतिक उपचार

Benefits of lemon water drinking in morning ਸਵੇਰ ਦੇ ਸਮੇਂ ਨਿੰਬੂ ਪਾਣੀ ਪੀਣ ਦੇ ਫਾਇਦੇ