Benefits of Morning walk (ਸਵੇਰ ਦੀ ਸੈਰ ਦੇ ਫਾਇਦੇ)
ਜਿਵੇਂ ਕਿ ਅਸੀ ਜਾਣਦੇ ਹੀ ਹਾਂ ਪੁਰਾਣੀ ਕਹਾਵਤ ਹੈ ਚੰਗੀ ਸਿਹਤ ਹੀ ਅਸਲੀ ਦੌਲਤ ਹੈ
ਕੁੱਝ ਵੀ ਸਾਨੂੰ ਮੁਫ਼ਤ ਵਿੱਚ ਨਹੀ ਮਿਲਦੀ ਚਾਹੇ ਚੰਗੀ ਸਿਹਤ ਹੀ ਕਿਉਂ ਨਾ ਹੋਵੇ । ਇਸਦੇ ਬਦਲੇ ਸਾਨੂੰ ਸਰੀਰ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਮਿਹਨਤ ਜਾ ਕਸਰਤ ਕਰਨੀ ਪੈਂਦੀ ਹੈ
ਇਸ ਮਿਹਨਤ ਵਿਚ ਸਭ ਤੋਂ ਸੋਖੀ ਅਤੇ ਅਸਰਦਾਰ ਹੈ ਸਵੇਰ ਦੀ ਸੈਰ
ਸਵੇਰ ਦੀ ਸੈਰ ਕਰਨਾ ਹਰ ਤਰ੍ਹਾਂ ਦੇ ਲੋਕਾਂ ਲਈ ਕਾਫੀ ਲਾਭਦਾਇਕ ਹੁੰਦਾ ਹੈ ਚਾਹੇ ਔਰਤ ਹੋਵੇ ਚਾਹੇ ਪੁਰਸ਼ ਚਾਹੇ ਬਚਾ ਹੋਵੇ ਚਾਹੇ ਬਜੁਰਗ ਹਰ ਤਰ੍ਹਾਂ ਦੇ ਵਿਅਕਤੀ ਲਈ ਕਾਫੀ ਲਾਭਦਾਇਕ ਹੁੰਦਾ ਹੈ ਸਵੇਰ ਦੀ ਸੈਰ।
ਸਵੇਰ ਦੇ ਸਮੇਂ ਵਾਤਾਵਰਨ ਸਾਫ਼ ਹੁੰਦਾ ਹੈ ਜਿਸ ਕਾਰਨ ਸਾਨੂੰ ਪ੍ਰਦੂਸ਼ਨ ਰਹਿਤ ਹਵਾ ਮਿਲਦੀ ਹੈ ਇਸ ਲਈ ਸਵੇਰ ਦਾ ਸਮਾਂ ਸੈਰ ਦੇ ਲਈ ਚੰਗਾ ਮੰਨਿਆ ਜਾਂਦਾ ਹੈ। ਤੇ ਦੇਖਿਆ ਜਾਵੇ ਤਾਂ ਸੈਰ ਕਰਨਾ ਆਸਾਨ ਹੀ ਹੁੰਦਾ ਹੈ।
ਸਵੇਰ ਦੇ ਸਮੇਂ ਸੈਰ ਕਰਨ ਨਾਲ ਸਾਡੇ ਫੇਫੜਿਆਂ ਨੂੰ ਤਜੀ ਹਵਾ ਮਿਲਦੀ ਹੈ। ਜਿਸ ਕਾਰਨ ਸਾਡੇ ਸਰੀਰ ਨੂੰ ਅਤੇ ਦਿਮਾਗ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ।
ਸੈਰ ਕਰਨ ਨਾਲ ਸਾਡੇ ਸਰੀਰ ਤੇ ਕਾਫੀ ਚੰਗਾ ਅਸਰ ਪੈਂਦਾ ਹੈ ਜਿਸ ਨਾਲ ਸਾਡੇ ਦਿਲ ਸੰਬਧਿਤ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਨੀਦ ਸਹੀ ਤਰੀਕੇ ਨਾਲ ਲੈਣ ਵਿੱਚ ਮਦਦ ਮਿਲਦੀ ਹੈ ਤੇ ਨਾਲ ਹੀ ਪ੍ਰੇਸ਼ਾਨੀਆਂ ਤੋਂ ਹੋਣ ਵਾਲੇ ਤਣਾਅ ਤੋਂ ਰਾਹਤ ਮਿਲਦੀ ਹੈ।
ਤੇ ਦੇਖਿਆ ਜਾਵੇ ਸਵੇਰ ਦੀ ਸੈਰ ਕਰਨ ਨਾਲ ਸਾਨੂੰ ਸਿਰਫ ਸਰੀਰਕ ਤੌਰ ਤੇ ਤਾਂ ਫਾਇਦਾ ਮਿਲਦਾ ਹੀ ਹੈ ਨਾਲ ਹੀ ਮਾਨਸਿਕ ਤੌਰ ਤੇ ਵੀ ਕਾਫੀ ਫਾਇਦਾ ਮਿਲਦਾ ਹੈ ਤੇ ਅੱਜ ਅਸੀਂ ਦੋਵੇਂ ਬਾਰੇ ਗੱਲ ਕਰਗੇ।
Subscribe me
1 ਫਾਲਤੂ ਦੀ ਚਰਬੀ ਨੂੰ ਘੱਟ ਕਰਨ ਲਈ ਮਦਦ ਮਿਲਦੀ ਹੈ।
ਤੁਹਾਨੂੰ ਵਿਸ਼ਵਾਸ ਹੋਵੇ ਜਾਂ ਨਾ ਹੋਵੇ ਪਰ ਇਹ ਸਚਾਈ ਹੈ ਕਿ ਸਾਡੇ ਲਗਾਤਾਰ ਸੈਰ ਕਰਨ ਨਾਲ ਸਾਡੇ ਸਰੀਰ ਦੀ ਚਰਬੀ ਘੱਟ ਹੋਣ ਲਗਦੀ ਹੈ। ਜਦੋਂ ਅਸੀਂ ਸੈਰ ਕਰਦੇ ਹਾਂ ਤਾਂ ਸਾਡੇ ਸਰੀਰ ਦੇ ਅੰਗਾਂ ਵਿਚ ਹਰਕਤ ਹੁੰਦੀ ਹੈ ਤੇ ਸਾਡੇ ਸਰੀਰ ਦੇ ਮਾਸ ਪੇਸ਼ੀਆਂ ਤੇ ਚੰਗਾ ਅਸਰ ਪੈਂਦਾ ਹੈ।
ਦੇਖਿਆ ਜਾਵੇ ਤਾਂ ਜੇਕਰ ਕਸਰਤ ਕਰਨ ਦੀ ਤੁਲਨਾ ਦੇ ਮੁਕਬਲੇ ਸੈਰ ਕਰਨ ਨਾਲ ਸਾਡੀ ਸਿਹਤ ਤੇ ਜਿਆਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ।
ਸੈਰ ਕਰਨ ਲਈ ਅਸੀਂ ਦਿਨ ਵਿਚ ਕੋਈ ਵੀ ਸਮਾਂ ਚੁਣ ਸਕਦੇ ਹਾਂ ਪਰ ਸਾਨੂੰ ਇੱਕ ਨਿਰਧਾਰਤ ਕੀਤੇ ਟਾਈਮ ਤੇ ਸੈਰ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਲਗਾਤਾਰ ਸੈਰ ਕਰਨ ਨਾਲ ਸਰੀਰ ਵਿੱਚ ਹੋਏ ਮਾਸਪੇਸ਼ੀਆਂ ਦੀ ਟੁੱਟ ਭੱਜ ਨੂੰ ਰਾਹਤ ਲਈ ਪੂਰਾ ਸਮਾਂ ਮਿਲ ਸਕੇ।
ਅਗਰ ਅਸੀਂ ਸਵੇਰ ਦੇ ਖਾਣਾ ਖਾਣ ਤੋਂ ਪਹਿਲਾਂ 40 ਤੋਂ 45 ਮਿੰਟ ਦੀ ਸੈਰ ਕਰਦੇ ਹਾਂ ਤਾਂ ਸਾਡੀ ਚਰਬੀ ਤੇ ਉਨਾਂ ਹੀ ਅਸਰ ਪੈਦਾ ਹੈ ਜਿਨ੍ਹਾਂ ਕਿ ਕਸਰਤ ਕਰਨ ਤੋਂ ਬਾਅਦ ਸੈਰ ਕਰਨ ਨਾਲ ਪੈਦਾ ਹੈ।
ਇਸ ਦਾ ਕਾਰਨ ਹੈ ਕਿ ਖੂਨ ਵਿਚ ਜਦੋਂ ਸ਼ੂਗਰ ਦੀ ਮਾਤਰਾ ਵੱਧ ਹੁੰਦੀ ਹੈ ਤਾਂ ਸਰੀਰ ਦੀ ਚਰਬੀ ਤੇ ਮਿਹਨਤ ਦਾ ਅਸਰ ਘੱਟ ਹੁੰਦਾ ਹੈ। ਜਦੋਂ ਸਾਡਾ ਸਰੀਰ ਭੋਜਨ ਨੂੰ ਪਚਾਉਣ ਦੇ ਬਾਅਦ ਸੁਗਰ ਦੀ ਸਹੀ ਮਾਤਰਾ ਤੇ ਪਹੁੰਚਾ ਦਿੰਦਾ ਹੈ ਉਸ ਸਮੇਂ ਕੀਤੀ ਗਈ ਸਰੀਰਕ ਮਿਹਨਤ ਜਿਆਦਾ ਫਾਇਦੇਮੰਦ ਹੁੰਦੀ ਹੈ।
ਸਿਹਤ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਵੇਰ ਦੀ ਸੈਰ ਸੁਗਰ ਨੂੰ ਸਤੁਲਣ ਕਰਨ ਦਾ ਸੱਬ ਤੋਂ ਸੌਖਾ ਕੁਦਰਤੀ ਤਰੀਕਾ ਹੈ। ਇਹ ਸੁਗਰ ਦੇ ਮਰੀਜਾਂ ਲਈ ਇਕ ਵਰਦਾਨ ਦੀ ਤਰ੍ਹਾਂ ਹੈ।
2 ਦਿਲ ਨਾਲ ਸੰਬਧਿਤ ਹੋਣ ਵਾਲੀਆਂ ਬਿਮਾਰੀਆਂ ਤੋਂ ਰਾਹਤ।
ਸਿਰਫ ਅੱਧੇ ਘੰਟੇ ਦੀ ਸੈਰ ਕਰਨ ਨਾਲ ਸਰੀਰ ਵਿੱਚ ਖੂਨ ਦਾ ਬਹਾਵ ਦੇਜ਼ ਹੁੰਦਾ ਹੈ ਤੇ ਸਾਡਾ ਦਿਲ ਜਿਆਦਾ ਧੜਕਦਾ ਹੈ ਜਿਸ ਨਾਲ ਸਾਨੂੰ ਦਿਲ ਨਾਲ ਸੰਬਧਿਤ ਹੋਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਜੇਕਰ ਸਾਡਾ ਦਿਲ ਸਹੀ ਪੰਪ ਕਰਦਾ ਹੈ ਤਾਂ ਦਿਲ ਦੇ ਦੌਰੇ ਵਰਗੀਆਂ ਬਿਮਾਰੀਆਂ ਤੋਂ ਸਾਡਾ ਸਰੀਰ ਬਚਿਆ ਰਹਿਦਾ ਹੈ।
ਮੈ ਤਾਂ ਇਹੀ ਕਹਿਣਾ ਚਾਵਾਂਗਾ ਕਿ ਆਪਣੀ ਸਿਹਤ ਦੀ ਚਿੰਤਾ ਕਰਨ ਨਾਲੋ ਬਿਹਤਰ ਹੈ ਕਿ ਹਰ ਰੋਜ ਸਵੇਰੇ ਦੀ ਸੈਰ ਕੀਤੀ ਜਾਵੇ।
3 ਕੈਸਰ ਦੇ ਸੈੱਲ ਨੂੰ ਵਦਨ ਤੋਂ ਰੋਕਦਾ ਹੈ।
ਸੈਰ ਕਰਨ ਨਾਲ ਸਰੀਰ ਵਿੱਚ ਐਸਟ੍ਰੋਜਨ ਹਾਰਮੋਨ ਨੂੰ ਘਟਾਉਣ ਲਈ ਮਦਦ ਕਰਦਾ ਹੈ ਜਿਸ ਨਾਲ ਸਾਡਾ ਸਰੀਰ ਕੈਸਰ ਵਰਗੀ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।
4 ਪੂਰਾ ਦਿਨ ਤਾਜਗੀ ਅਤੇ ਊਰਜਾ ਮਹਿਸੂਸ ਹੋਣਾ।
ਜੇਕਰ ਅਸੀਂ ਦਿਨ ਦੀ ਸ਼ੁਰੂਆਤ ਸੈਰ ਕਰਨ ਨਾਲ ਕਰਦੇ ਹਾਂ ਤਾਂ ਸਵੇਰ ਦੇ ਸਮੇਂ ਸਾਫ਼ ਹਵਾ ਸਾਡੇ ਦਿਲ ਤੇ ਦਿਮਾਗ ਨੂੰ ਤਾਜ਼ਗੀ ਦਾ ਅਹਿਸਾਸ ਕਰਾਉਂਦੀ ਹੈ।
5 ਕਿਸੇ ਵੀ ਕੰਮ ਤੇ ਧਿਆਨ ਕੇਂਦਰਿਤ ਕਰਨ ਵਿੱਚ ਆਸਾਨੀ ਮਿਲਨਾ।
ਸਵੇਰ ਦੀ ਸੈਰ ਕਰਨ ਨਾਲ ਸਾਡੇ ਦਿਮਾਗ ਚ ਫਸੇ ਫਾਲਤੂ ਦੇ ਖਿਆਲਾਂ ਤੋਂ ਮੁਕਤੀ ਮਿਲਦੀ ਹੈ ਤੇ ਦਿਨ ਦੀ ਚੰਗੀ ਸ਼ੁਰੂਆਤ ਕਰਨ ਲਈ ਮਦਦ ਮਿਲਦੀ ਹੈ ਜਿਸ ਨਾਲ ਅਸੀਂ ਆਪਣੇ ਕੰਮ ਤੇ ਚੰਗਾ ਕੇਂਦਰਿਤ ਕਰਨ ਵਿੱਚ ਸਫਲ ਹੁੰਦੇ ਹਾਂ
6 ਚਿਤਾਵਾਂ ਦੇ ਭਰਭਾਵ ਨੂੰ ਘੱਟ ਕਰਨ ਲਈ ਸਹਾਇਕ ।
ਹਰ ਦਿਨ ਕੋਈ ਨਾ ਕੋਈ ਸਮੱਸਿਆ ਸਾਡੇ ਨਾਲ ਚੱਲਦੀ ਰਹਿੰਦੀ ਹੈ ਜਿਸ ਕਾਰਨ ਅਸੀਂ ਚਿੰਤਾਵਾਂ ਨਾਲ ਘਿਰੇ ਰਹਿੰਦੇ ਹਾਂ ਜੋਕਿ ਸਾਡੇ ਤੇ ਹਾਵੀ ਹੁੰਦੀਆ ਹਨ ਪਰ ਸੈਰ ਕਰਨ ਨਾਲ ਸਾਡਾ ਦਿਮਾਗ ਇਹਨਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਵੱਧ ਸਮਰੱਥ ਹੋਣ ਲਗਦਾ ਹੈ । ਜਿਸ ਨਾਲ ਸਾਨੂੰ ਪ੍ਰੇਸ਼ਾਨੀਆਂ ਕਾਰਨ ਹੋਣ ਵਾਲੇ ਤਣਾਅ ਤੋਂ ਰਾਹਤ ਮਿਲਣ ਲਗਦੀ ਹੈ।
7 ਤੰਦਰੁਸਤ ਤਨ ਅਤੇ ਮਨ ।
ਜਿਵੇਂ ਜਿਵੇਂ ਸਾਡਾ ਦਿਮਾਗ ਪ੍ਰੇਸ਼ਾਨੀਆਂ ਦੇ ਤਣਾਅ ਤੋਂ ਮੁੱਕਤ ਹੁੰਦਾ ਹੈ ਉਵੇਂ ਉਵੇਂ ਸਾਨੂੰ ਖੁਸ਼ੀ ਮਹਿਸੂਸ ਹੋਣ ਲੱਗਦੀ ਹੈ ਜਿਸ ਨਾਲ ਸਾਡਾ ਸਰੀਰ ਤੇ ਦਿਮਾਗ ਦੋਵੇਂ ਤੰਦਰੂਸਤ ਹੋਣ ਲਗਦੇ ਹਨ।
8 ਨੀਂਦ ਵਦੀਆ ਆਉਂਣੀ।
ਸਵੇਰ ਦੀ ਸੈਰ ਕਰਨ ਨਾਲ ਸਾਡਾ ਦਿਲ ਤੇ ਦਿਮਾਗ ਦੋਵੇਂ ਸਤੁਲੀਤ ਹੁੰਦੇ ਹਨ ਅਤੇ ਸਾਡੀ ਪ੍ਰੇਸ਼ਾਨੀਆਂ ਦਾ ਅਸਰ ਵੀ ਘੱਟ ਹੁੰਦਾ ਹੈ ਇਸ ਤਰ੍ਹਾਂ ਨਾਲ ਅਸੀਂ ਚੈਨ ਦੀ ਨੀਂਦ ਸੋਨ ਲਈ ਸਮਰੱਥ ਹੁੰਦੇ ਹਾਂ। ਅਤੇ ਅਗਲੇ ਦਿਨ ਸਵੇਰੇ ਤਾਜਗੀ ਭਰੇ ਦਿਨ ਦੀ ਸ਼ੁਰੂਆਤ ਹੁੰਦੀ ਹੈ।
9 ਦਿਮਾਗ ਦੀ ਸੋਚਣ ਸ਼ਕਤੀ ਨੂੰ ਵਧਾਉਣ ਲਈ ਸਹਾਇਕ ।
ਸੈਰ ਕਰਨ ਨਾਲ ਸਾਡੇ ਖੂਨ ਵਿਚ ਆਕਸੀਜਨ ਦੀ ਮਾਤਰਾ ਵੱਧਦੀ ਹੈ ਜਿਸ ਨਾਲ ਸਾਡੇ ਦਿਮਾਗ ਨੂੰ ਆਕਸੀਜਨ ਦਾ ਸੰਚਾਰ ਵੱਧਦਾ ਹੈ। ਇਸ ਦਾ ਅਸਰ ਇਹ ਹੁੰਦਾ ਹੈ ਕੀ ਸਾਡੀ ਸੋਚਣ ਦੀ ਸ਼ਕਤੀ ਵੱਧਦੀ ਹੈ ਜਾ ਇਹ ਕਹਿ ਸਕਦੇ ਹਾਂ ਕੇ ਦਿਮਾਗ ਦਿਨੋ ਦਿਨ ਤੇਜ਼ ਹੁੰਦਾ ਹੈ।
ਤੁਹਾਨੂੰ ਕਿਵੇਂ ਲਗਿਆ ਇਹ ਸਬ ਕੁੱਝ ਜਾਣਕੇ ਕਮੇਂਟ ਕਰਕੇ ਜਰੂਰ ਦਸਿਓ।
ਵੀਡੀਉ ਦੇਖਣ ਲਈ ਕਲਿਕ ਕਰੋ
Comments
Post a Comment