Benefits of Morning walk (ਸਵੇਰ ਦੀ ਸੈਰ ਦੇ ਫਾਇਦੇ)

ਜਿਵੇਂ ਕਿ ਅਸੀ ਜਾਣਦੇ ਹੀ ਹਾਂ ਪੁਰਾਣੀ ਕਹਾਵਤ ਹੈ ਚੰਗੀ ਸਿਹਤ ਹੀ ਅਸਲੀ ਦੌਲਤ ਹੈ ਕੁੱਝ ਵੀ ਸਾਨੂੰ ਮੁਫ਼ਤ ਵਿੱਚ ਨਹੀ ਮਿਲਦੀ ਚਾਹੇ ਚੰਗੀ ਸਿਹਤ ਹੀ ਕਿਉਂ ਨਾ ਹੋਵੇ । ਇਸਦੇ ਬਦਲੇ ਸਾਨੂੰ ਸਰੀਰ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਮਿਹਨਤ ਜਾ ਕਸਰਤ ਕਰਨੀ ਪੈਂਦੀ ਹੈ ਇਸ ਮਿਹਨਤ ਵਿਚ ਸਭ ਤੋਂ ਸੋਖੀ ਅਤੇ ਅਸਰਦਾਰ ਹੈ ਸਵੇਰ ਦੀ ਸੈਰ ਸਵੇਰ ਦੀ ਸੈਰ ਕਰਨਾ ਹਰ ਤਰ੍ਹਾਂ ਦੇ ਲੋਕਾਂ ਲਈ ਕਾਫੀ ਲਾਭਦਾਇਕ ਹੁੰਦਾ ਹੈ ਚਾਹੇ ਔਰਤ ਹੋਵੇ ਚਾਹੇ ਪੁਰਸ਼ ਚਾਹੇ ਬਚਾ ਹੋਵੇ ਚਾਹੇ ਬਜੁਰਗ ਹਰ ਤਰ੍ਹਾਂ ਦੇ ਵਿਅਕਤੀ ਲਈ ਕਾਫੀ ਲਾਭਦਾਇਕ ਹੁੰਦਾ ਹੈ ਸਵੇਰ ਦੀ ਸੈਰ। ਸਵੇਰ ਦੇ ਸਮੇਂ ਵਾਤਾਵਰਨ ਸਾਫ਼ ਹੁੰਦਾ ਹੈ ਜਿਸ ਕਾਰਨ ਸਾਨੂੰ ਪ੍ਰਦੂਸ਼ਨ ਰਹਿਤ ਹਵਾ ਮਿਲਦੀ ਹੈ ਇਸ ਲਈ ਸਵੇਰ ਦਾ ਸਮਾਂ ਸੈਰ ਦੇ ਲਈ ਚੰਗਾ ਮੰਨਿਆ ਜਾਂਦਾ ਹੈ। ਤੇ ਦੇਖਿਆ ਜਾਵੇ ਤਾਂ ਸੈਰ ਕਰਨਾ ਆਸਾਨ ਹੀ ਹੁੰਦਾ ਹੈ। ਸਵੇਰ ਦੇ ਸਮੇਂ ਸੈਰ ਕਰਨ ਨਾਲ ਸਾਡੇ ਫੇਫੜਿਆਂ ਨੂੰ ਤਜੀ ਹਵਾ ਮਿਲਦੀ ਹੈ। ਜਿਸ ਕਾਰਨ ਸਾਡੇ ਸਰੀਰ ਨੂੰ ਅਤੇ ਦਿਮਾਗ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ। ਸੈਰ ਕਰਨ ਨਾਲ ਸਾਡੇ ਸਰੀਰ ਤੇ ਕਾਫੀ ਚੰਗਾ ਅਸਰ ਪੈਂਦਾ ਹੈ ਜਿਸ ਨਾਲ ਸਾਡੇ ਦਿਲ ਸੰਬਧਿਤ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਨੀਦ ਸਹੀ ਤਰੀਕੇ ਨਾਲ ਲੈਣ ਵਿੱਚ ਮਦਦ ਮਿਲਦੀ ਹੈ ਤੇ ਨਾਲ ਹੀ ਪ੍ਰੇਸ਼ਾਨੀਆਂ ਤੋਂ ਹੋਣ ਵਾਲੇ ਤਣਾਅ ਤੋਂ ਰਾਹਤ ਮਿਲਦੀ ਹੈ। ਤੇ ਦੇਖਿਆ ...