ਪਾਣੀ ਪੀਣ ਦੇ ਫਾਇਦੇ
ਪਾਣੀ ਪੀਣ ਦੇ ਸਾਨੂੰ ਬੋਹਤ ਫਾਇਦੇ ਹਨ ਪਰ ਇਸ ਬਾਰੇ ਸਾਰਿਆਂ ਨੂੰ ਪਤਾ ਨਹੀਂ ਹੁੰਦਾ
ਜਿਵੇਂ ਕਿ ਅਸੀ ਜਾਣਦੇ ਹਾਂ ਕਿ ਸਾਡੇ ਸਰੀਰ ਦਾ ਮੁੱਖ ਭਾਗ ਪਾਣੀ ਦਾ ਬਣਿਆ ਹੁੰਦਾ ਹੈ
ਤੇ ਜੇ ਅਸੀਂ ਪਾਣੀ ਘੱਟ ਜਾਂ ਸਮੇਂ ਸਮੇਂ ਤੇ ਨਾ ਪੀ ਸਕੀਏ ਤਾ ਪਾਣੀ ਦੀ ਕਮੀਂ ਹੋਣ ਕਰਨ ਸਾਨੂੰ ਕੁਝ ਲੱਛਣ ਦਿਖਣ ਲਗਦੇ ਹਨ ਜਿਵੇਂ ਕਿ
ਪਿਆਸ ਲੱਗਣਾ
ਥਕਾਵਟ ਅਤੇ ਸੁਸਤੀ ਮਹਿਸੂਸ ਹੋਣਾ
ਮੂੰਹ ਸੁੱਕਣਾ
ਪਿਸ਼ਾਬ ਘੱਟ ਆਉਣਾ
ਸਿਰ ਦਰਦ ਜਾ ਸਿਰ ਚਕਰਨਾ
ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ ਹੋਣਾ
ਇਹ ਸਾਰੇ ਲੱਛਣ ਸਾਡੇ ਵਿਚ ਪਾਣੀ ਦੀ ਕਮੀ ਹੋਣ ਦਾ ਇਸ਼ਾਰਾ ਕਰਦੇ ਹਨ
1 ਸਾਡਾ ਸਰੀਰ ਛੋਟੇ ਛੋਟੇ ਸੈੱਲਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ ਪਾਣੀ ਇਹਨਾਂ ਸੈੱਲਾਂ ਦੀ ਸਫਾਈ ਤਾਂ ਕਰਨ ਵਿੱਚ ਮਦਦ ਤਾਂ ਕਰਦਾ ਹੀ ਹੈ ਨਾਲ ਹੀ ਸਾਡੇ ਪੇਟ ਨੂੰ ਵੀ ਸਾਫ਼ ਰੱਖਣ ਚ ਬੁਹਤ ਮੱਦਤ ਕਰਦਾ ਹੈ।
ਕੁਛ ਲੋਗਾਂ ਨੂੰ ਪੇਟ ਦੀ ਸਮੱਸਿਆਂ ਕਾਰਨ ਮੂੰਹ ਵਿੱਚ ਛਾਲੇ ਦੀ ਸਮੱਸਿਆ ਹੁੰਦੀ ਹੈ ਜਦੋਂ ਅਸੀਂ ਪਾਣੀ ਜਿਆਦਾ ਮਾਤਰਾ ਵਿੱਚ ਪੀਂਦੇ ਹਾ ਤਾਂ ਇਹ ਸਮੱਸਿਆ ਬਿਨਾਂ ਕਿਸੇ ਦਵਾਈ ਦੇ ਠੀਕ ਹੋਣ ਲੱਗਦੀ ਹੈ
ਸਿਰਫ ਏਨਾ ਹੀ ਨਹੀਂ ਪੇਟ ਚੰਗੀ ਤਰਾਂ ਸਾਫ਼ ਹੋਣ ਦੇ ਨਾਲ ਨਾਲ ਸਾਡੇ ਸਰੀਰ ਵਿੱਚੋਂ ਫਾਲਤੂ ਚਰਬੀ ਬਾਹਰ ਕੱਢਣ ਚ ਮੱਦਦ ਕਰਦਾ ਹੈ।
2 ਸਵਰੇ ਖਾਲੀ ਪੇਟ ਪਾਣੀ ਪੀਣ ਨਾਲ ਸਾਡੀ ਨੀਂਦ ਤਾਂ ਦੂਰ ਹੁੰਦੀ ਹੈ ਨਾਲ ਸਾਨੂੰ ਊਰਜਾ ਵੀ ਮਿਲਦੀ ਹੈ
3 ਸਾਡੇ ਖੂਨ ਵਿਚ ਲਾਲ ਕਣ ਹੁੰਦੇ ਹਨ ਜੋਕਿ ਆਕਸੀਜਨ ਨੂੰ ਸਰੀਰ ਵਿੱਚ ਵੱਖ ਵੱਖ ਅੰਗਾ ਤੱਕ ਪਹੁੰਚਦੇ ਹਨ ਪਾਣੀ ਖੂਨ ਦੇ ਇਹ ਲਾਲ ਕਣਾ ਦੀ ਗਿਣਤੀ ਵਦਾਉਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਸਾਨੂੰ ਊਰਜਾ ਤੇ ਤਾਜਗੀ ਮਹਿਸੂਸ ਹੁੰਦੀ ਹੈ
4 ਸਵੇਰ ਦੇ ਸਮੇਂ ਜਾ ਦਿਨ ਵਿਚ ਹੋਣ ਵਾਲਾ ਮਿੱਠਾ ਸਿਰ ਦੇ ਦਰਦ ਦਾ ਮਤਲਬ ਹੈ ਕਿ ਸਾਡੇ ਸਰੀਰ ਨੂੰ ਪਾਣੀ ਜੀ ਜਰੂਰਤ ਹੈ ਉਨਾਂ ਮਿਲ ਨਾਹੀ ਰਿਹਾ
ਅਤੇ ਜੇਕਰ ਤੁਸੀਂ 2 ਗਿਲਾਸ ਪਾਣੀ ਸਵੇਰੇ ਖਾਲੀ ਪੇਟ ਪੀਂਦੇ ਹੋ ਤਾਂ ਤੁਹਾਨੂੰ ਇਸ ਤਕਲੀਫ ਤੋਂ ਰਾਹਤ ਮਿਲੇਗੀ
5 ਜੇਕਰ ਅਸੀਂ ਪਾਣੀ ਦੀ ਸਹੀ ਮਾਤਰਾ ਪਿਦੇ ਹਾ ਤਾਂ ਇਹ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਜਿਸ ਨਾਲ ਅਸੀ ਬਿਮਾਰੀਆਂ ਤੋਂ ਲਬੇਂ ਸਮੇਂ ਲਈ ਬਚੇ ਰਹਿਦੇ ਹਾਂ।
6 ਪਾਣੀ ਸਾਡੀ ਚਮੜੀ ਦੇ ਸੈਲਾਂ ਨੂੰ ਵੀ ਸਾਫ਼ ਕਰਨ ਵਿੱਚ ਬੁਹਤ ਮੱਦਤ ਕਰਦਾ ਹੈ ਜਿਸ ਨਾਲ ਸਾਡੀ ਚਮੜੀ ਤੇ ਨਿਖਾਰ ਆਉਂਦਾ ਹੈ
7 ਗੁਣਗੁਣਾ ਪਾਣੀ ਦਾ ਇੱਕ ਗਲਾਸ ਸਾਡੀ ਪਾਚਣ ਕਿਰਿਆ ਨੂੰ 24 ਪ੍ਰਤੀਸ਼ਤ ਤੱਕ ਵਧਾ ਦਿੰਦਾ ਹੈ ਅਤੇ ਸਾਡੇ ਮੋਟਾਪੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਤੇ ਜੇਕਰ ਅਸੀਂ ਪਿਆਸ ਲੱਗਣ ਤੇ ਪਾਣੀ ਨਹੀਂ ਪੀਦੇ ਤਾਂ ਸਾਡੀ ਭੁੱਖ ਵੱਧ ਜਾਂਦੀ ਹੈ ਜਿਸ ਕਾਰਨ ਅਸੀਂ ਖਾਣਾ ਜਿਆਦਾ ਮਾਤਰਾ ਵਿੱਚ ਖਾਦੇਂ ਹਾਂ
ਜਦੋਂ ਕਿ ਜੇਕਰ ਅਸੀਂ ਪਾਣੀ ਪੀਂਦੇ ਰਹਿਦੇ ਹਾਂ ਤਾਂ ਸਾਡੀ ਭੁੱਖ ਘੱਟ ਜਾਂਦੀ ਹੈ ਤੇ ਅਸੀਂ ਘੱਟ ਮਾਤਰਾ ਵਿੱਚ ਖਾਣਾ ਖਾਂਦੇ ਹਾਂ ਇਸ ਤਰ੍ਹਾਂ ਵੀ ਸਾਡੇ ਮੋਟਾਪੇ ਤੇ ਅਸਰ ਪੈਂਦਾ ਹੈ
ਤੇ ਜੇਕਰ ਅਸੀਂ ਪਾਣੀ ਠੰਡਾ ਪੀਦੇ ਹੈ ਤਾਂ ਸਾਡੇ ਸਰੀਰ ਦੀਆਂ ਕੋਸਿਕਾਵਾਂ ਸੁੰਗੜਦੀਆਂ ਹਨ ਜਿਸ ਨਾਲ ਸਾਨੂੰ ਖਾਣਾ ਪਚਾਉਣ ਵਿੱਚ ਮੁਸ਼ਕਿਲ ਹੁੰਦੀ ਹੈ
ਇਸ ਕਾਰਨ ਸਾਨੂੰ ਗੁਣਗੁਣਾ ਪਾਣੀ ਹੀ ਪੀਣਾ ਚਾਹੀਦਾ ਹੈ
8 ਗੁਣਗੁਣਾ ਪਾਣੀ ਸਾਡੀ ਚਮੜੀ ਤੇ ਉਮਰ ਦਾ ਅਸਰ ਵੀ ਘੱਟ ਹੋਣ ਦਿੰਦਾ ਹੈ ਪਾਣੀ ਪੀਣ ਨਾਲ ਸਾਡੇ ਸਰੀਰ ਵਿੱਚ ਖੂਨ ਦਾ ਸਚਾਰ ਵਧਦਾ ਹੈ ਜਿਸ ਨਾਲ ਸਾਡੀ ਚਮੜੀ ਲਚਕੀਲਾ ਪਣ ਵਧਦਾ ਹੈ ਤੇ ਸਾਡੀ ਚਮੜੀ ਤੇ ਉਮਰ ਦਾ ਅਸਰ ਨਹੀਂ ਪੈਂਦਾ
9 ਪ੍ਰੇਸ਼ਾਨੀਆਂ ਦੇ ਤਨਾਵ ਨੂੰ ਘੱਟ ਕਰਨ ਲਈ ਵੀ ਪਾਣੀ ਕਾਫੀ ਲਾਦਾਇਕ ਹੈ ਕਿਉਕਿ ਪਾਣੀ ਸਾਡੇ ਨਰਵਸ ਸਿਸਟਮ ਨੂੰ ਸਤੁਲਿਤ ਰੱਖਦਾ ਜਿਸ ਕਾਰਨ ਸਾਡੇ ਤਨਾਵ ਘਟਦੇ ਹਨ
10 ਔਰਤਾਂ ਦੇ ਲਈ ਤਾਂ ਪਾਣੀ ਹਮੇਸ਼ਾ ਤੋਂ ਹੀ ਜਿਆਦਾ ਫਾਇਦੇਮੰਦ ਰਿਹਾ ਹੈ ਕਿਉਕਿ ਪਾਣੀ ਹਾਰਮੋਨ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ
11 ਪਾਣੀ ਪੇਟ ਚ ਹੋਣ ਵਾਲੇ ਮਰੋੜ ਦੇ ਲਈ ਕਾਫੀ ਲਾਭਦਾਇਕ ਹੁੰਦਾ ਹੈ ਜੇਕਰ ਅਸੀਂ ਇੱਕ ਗਲਾਸ ਗੁਣਗੁਣਾ ਪਾਣੀ ਪੀਦੇ ਹਾਂ ਤਾਂ ਸਾਨੂੰ ਕੁਝ ਸਮੇਂ ਬਾਅਦ ਹੀ ਕਾਫੀ ਚੰਗਾ ਮਹਿਸੂਸ ਹੋਣ ਲਗਦਾ ਹੈ।
ਗਰਮ ਪਾਣੀ ਪੀਣ ਨਾਲ ਸਾਡੀ ਆਤਰੀਆ ਨੂੰ ਆਰਾਮ ਮਿਲਦਾ ਹੈ ਜਿਸ ਕਾਰਨ ਸਾਡੀ ਖਾਣੇ ਨੂੰ ਪਚਾਉਣ ਵਿੱਚ ਯੋਗਤਾ ਵੱਧ ਜਾਂਦੀ ਹੈ
ਤੇ ਇਕ ਗੱਲ ਸਾਨੂੰ ਜਾਣ ਲੈਣੀ ਚਾਹੀਦੀ ਹੈ ਕਿ ਪਾਣੀ ਨਾ ਪੀਣ ਨਾਲੋ ਕੀਤੇ ਨਾ ਕੀਤੇ ਠੰਡਾ ਪਾਣੀ ਫੇਰ ਵੀ ਬਿਹਤਰ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਗਰਮੀ ਵਿੱਚੋਂ ਆਉਂਦੇ ਹਾ ਥਾ ਠੰਡਾ ਪਾਣੀ ਪੀਣ ਨਾਲ ਸਾਨੂੰ ਕਾਫੀ ਰਾਹਤ ਮਿਲਦੀ ਹੈ ਤੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ
ਤੁਹਾਨੂੰ ਮੇਰਾ ਅੱਜ ਦਾ ਬਲੋਗ ਕਿਵੇਂ ਲਗਿਆ ਕਿਰਪਾ ਕਰਕੇ ਕਮੇਂਟ ਕਰਕੇ ਜਰੂਰ ਦਸਿਓ
ਧੰਨਵਾਦ
ਵੀਡੀਉ ਦੇਖਣ ਲਈ ਕਲਿੱਕ ਕਰੋ
Comments
Post a Comment