Benefits of Lemon Tea

ਹਾਂਜੀ ਦੋਸਤੋ ਤੁਹਾਡਾ ਸੁਆਗਤ ਕਰਦਾ ਹਾਂ ਆਪਣੀ ਵੀਡੀਉ ਦੇਖਣ ਲਈ

ਅੱਜ ਅਸੀਂ ਗੱਲ ਕਰਾਂਗੇ ਕਿ ਨਿੰਬੂ ਦੀ ਚਾਹ ਪੀਣ ਦੇ ਸਾਨੂੰ ਕੀ ਫਾਇਦੇ ਹੁੰਦੇ ਹਨ।

1 ਸਰੀਰ ਵਿਚੋਂ ਜਹਿਰੀਲੇ ਪਦਾਰਥਾਂ ਦੀ ਸਫਾਈ
ਨਿੰਬੂ ਦੀ ਚਾਹ ਪੀਣ ਨਾਲ ਸਾਡੇ ਸਰੀਰ ਵਿਚੋਂ ਫਾਲਤੂ ਦੇ ਜਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਜਿਹਨਾਂ ਨੂੰ ਅਸੀਂ ਟਾਕਸੀਨ ਵੀ ਕਹਿਦੇ ਹਾਂ। ਇਹ ਟਾਕਸੀਨ ਸਾਡੇ ਸਰੀਰ ਵਿੱਚ ਬਿਮਾਰੀਆਂ ਨੂੰ ਪੈਦਾ ਹੋਣ ਲਈ ਬੜਾਵਾ ਦੰਦੇ ਹਨ ਇਸ ਤਰ੍ਹਾਂ ਇਸਦਾ ਸੇਵਨ ਕਰਨ ਨਾਲ ਸਾਨੂੰ  ਬਿਮਾਰੀਆਂ ਤੋਂ ਬਚਾਉਣ ਲਈ ਮਦਦ ਮਿਲਦੀ ਹੈ।

2 ਜੁਖਾਮ ਜਾਂ ਫਲੂ ਦਾ ਇਲਾਜ
ਨਿੰਬੂ ਦੀ ਚਾਹ ਸਾਨੂੰ ਜੁਖਾਮ ਜਾਂ ਫਲੂ ਵਰਗੇ ਲੱਛਣਾਂ ਤੋਂ ਰਾਹਤ ਦਿਵਾਉਣ ਲਈ ਮਦਦ ਕਰਦੀ ਹੈ। ਅਗਰ ਤੁਹਾਨੂੰ ਜੁਕਾਮ ਜਾਂ ਫਲੂ ਲਗਦਾ ਹੈ ਨਿੰਬੂ ਦੀ ਚਾਹ ਵਿੱਚ ਅਦਰਕ ਪਾ ਕੇ ਦਿਨ ਵਿਚ 3-4 ਵਾਰ ਪੀਣ ਨਾਲ ਕਾਫੀ ਰਾਹਤ ਮਿਲੇਗੀ ਅਤੇ ਨਾਲ ਹੀ ਤੁਹਾਡਾ ਅਮਿਉਨੀ ਸਿਸਟਮ ਵੀ ਚੰਗਾ ਹੋਵੇਗਾ।  ਇਸ ਨਾਲ ਸਰਦੀਆਂ ਦੇ ਮੌਸਮ ਵਿਚ ਸਰੀਰ ਨੂੰ ਅਦਰੂਨੀ ਤੌਰ ਤੇ ਗਰਮੀ ਮਿੰਲਦੀ ਹੈ। ਸਿਰਫ ਏਨਾ ਹੀ ਨਹੀਂ ਸਗੋਂ ਗਲੇ ਦੀ ਖਰਾਸ਼ ਤੋਂ ਵੀ ਰਾਹਤ ਮਿਲੇਗੀ।

3 ਖੂਨ ਦਾ ਸਾਫ ਹੋਣਾ
ਨਿੰਬੂ ਖੂਨ ਵਿਚੋਂ ਜ਼ਹਿਰੀਲੇਪਣ ਨੂੰ ਦੂਰ ਕਰਦੀ ਹੈ ਅਤੇ ਆਕਸੀਜਨ ਦਾ ਪੱਧਰ ਵਦਾਉਦਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਊਰਜਾ ਤਾਂ ਮਿਲੇਗੀ ਹੀ ਨਾਲ ਹੀ ਸਾਡੇ ਦਿਮਾਗ ਨੂੰ ਆਕਸੀਜਨ ਦਾ ਸੰਚਾਰ ਵੀ ਵਦੇਗਾ ਜੀਸ ਦਾ ਨਤੀਜਾ ਇਹ ਹੁੰਦਾ ਹੈ ਸਾਡੇ ਦਿਮਾਗ ਦੀ ਸੋਚਣ ਸ਼ਕਤੀ ਵੱਧਦੀ ਹੈ ।
ਸਾਡੇ ਖੂਨ ਵਿਚ ਜ਼ਹਿਰੀਲੇਪਣ ਦੀ ਮਾਤਰਾ ਵਧਣ ਦਾ ਕਾਰਨ ਤਣਾਅ ਹੈ ਇਸ ਨਾਲ ਦਿਮਾਗੀ ਤੌਰ ਤੇ ਬਿਮਾਰੀਆਂ ਵਧਦੀਆਂ ਹਨ । ਨਿੰਬੂ ਦੀ ਚਾਹ ਇਸਦਾ ਇੱਕ ਵਧੀਆ ਉਪਚਾਰ ਹੈ ਨਾਲ ਹੀ ਇਸ ਨਾਲ ਸਿਰ ਦਰਦ, ਕਮਜ਼ੋਰੀ, ਸੁਸਤੀ ਅਤੇ  ਥਕਾਵਟ ਰਾਹਤ ਮਿਲਦੀ ਹੈ। ਜਿਵੇਂ ਜਿਵੇਂ ਸਾਡਾ ਖੂਨ ਸਾਫ ਹੋਣ  ਲਗਦਾ ਹੈ ਨਾਲ ਹੀ ਸਾਡਾ ਸਰੀਰ ਕਿਰਿਆਸ਼ੀਲ ਅਤੇ ਸਿਹਤਮੰਦ ਹੋਣ ਲਗਦਾ ਹੈ।

4 ਖੂਨ ਦੇ ਕਲੋਟ ਨਹੀ ਬਣਦੇ
ਵਿਸ਼ੇਸ਼ਗੀਆ ਦੀ ਖੋਜ ਦੇ ਮੁਤਾਬਕ ਚਾਹ ਪੀਣ ਨਾਲ ਖੂਨ ਦੇ  ਗਾੜਾਪਣ ਅਤੇ ਨਸਾਂ ਦੇ ਬੰਦ ਹੋਣ ਵਰਗੇ ਰੋਗਾ ਤੋ ਬਚਾਅ ਲਈ ਮਦਦ ਮਿਲਦੀ ਹੈ। ਇਸ ਲਈ ਨਿੰਬੂ ਦੀ ਚਾਹ ਦਿੱਲ ਸਬੰਧਤ ਹੋਣ ਵਾਲਿਆਂ ਬਿਮਾਰੀਆਂ ਤੋ ਬਚਾਅ ਲਈ ਕਾਫੀ ਫਾਇਦੇਮੰਦ ਹੁੰਦੀ ਹੈ।

5 ਕੁਦਰਤੀ ਐਂਟੀ-ਸੈਪਟਿਕ
ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਨਿੰਬੂ ਇਕ ਕੁਦਰਤੀ ਐਂਟੀ ਸੈਪਟਿਕ ਦਾ ਸ੍ਰੋਤ ਹੈ ਜੋ ਕਿ ਬਿਮਾਰੀਆਂ ਅੱਗੇ ਵਧਣ ਤੋਂ ਰੋਕਣ ਲਈ ਮਦਦ ਕਰਦਾ ਹੈ। ਨਿੰਬੂ ਵਿੱਚ ਐਂਟੀ ਬੈਕਟੀਰੀਆ ਅਤੇ ਐਂਟੀ ਵਾਇਰਲ ਤੱਤ ਹੁੰਦੇ ਹਨ ਜੋ ਸਾਨੂੰ ਲਾਗ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਮਦਦ ਕਰਦੇ ਹਨ।

6 ਪਾਚਨ ਸ਼ਕਤੀ ਵਧਦੀ ਹੈ
ਨਿੰਬੂ ਸਾਡੀ ਆਂਤੜੀਆਂ ਤੱਕ ਪਹੁੰਚ ਕੇ ਸਾਡੀ ਪਾਚਨ ਸ਼ਕਤੀ ਵਧਾਉਣ ਲਈ ਮਦਦ ਕਰਦਾ ਹੈ ਜਿਸ ਨਾਲ ਸਾਨੂੰ ਖਾਣਾ ਪਚਾਉਣ ਲਈ ਮਦਦ ਮਿਲਦੀ ਹੈ ਤੇ ਨਾਲ ਹੀ ਸਾਡੇ ਸਰੀਰ ਵਿੱਚ ਜਮਾ ਹੋਏ ਫਾਲਤੂ ਦੇ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਲਈ ਮਦਦ ਕਰਦਾ ਹੈ ਅਤੇ ਸਾਡੇ ਸਰੀਰ ਵਿੱਚ ਜਮਾ ਹੋਈ ਫਾਲਤੂ ਚਰਬੀ ਨੂੰ ਘੱਟ ਕਰਨ ਲਈ ਮਦਦ ਕਰਦਾ ਹੈ। ਨਿੰਬੂ ਵਿੱਚ ਐਸਿਡ ਦੇ ਅਸਰ ਮੌਜੂਦ ਹੁੰਦੇ ਹਨ ਜਿਸ ਨਾਲ ਗੁਰਦੇ ਦੀ ਪਥਰੀ ਨੂੰ ਖੋਰਨ ਲਈ ਮਦਦ ਮਿਲਦੀ ਹੈ।

7 ਇਨਸੁਲਿਨ ਦੀ ਗਤੀਵਿਧੀ ਵਿੱਚ ਸੁਧਾਰ
ਸਾਡੇ ਸਰੀਰ ਵਿੱਚ ਜਮਾ ਹੋਣ ਵਾਲੇ ਗੁਲੂਕੋਜ ਅਤੇ ਸ਼ੁਗਰ ਨੂੰ ਊਰਜਾ ਵਿੱਚ ਬਦਲਣ ਲਈ ਇਨਸੂਲਿਨ ਦੀ ਲੋੜ ਹੁੰਦੀ ਹੈ ਵਿਸ਼ੇਸ਼ਗੀਆਂ ਦੀ ਖੋਜ ਦੇ ਅਨੁਸਾਰ ਇਨਸੁਲਿਨ ਦੀ ਗਤੀਵਿਧੀ ਨੂੰ  ਚੰਗਾ ਬਣਾਏ ਰੱਖਣ ਲਈ ਨਿੰਬੂ ਦੀ ਚਾਹ ਇੱਕ ਵਧੀਆ ਸਰੋਤ ਹੈ।

8 ਲੋਹੇ ਨੂੰ ਜਜ਼ਬ ਕਰਨ ਦੀ ਸਹੂਲਤ
ਆਮ ਤੌਰ ਤੇ ਚਾਹ ਸਾਡੇ ਗੈਰ ਹੇਮੇ ਲੋਹੇ ਨੂੰ ਸੋਖਣ ਦੇ ਲਈ ਮਦਦ ਕਰਦੀ ਹੈ। ਅਤੇ ਜਦੋਂ ਅਸੀਂ ਚਾਹ ਵਿੱਚ ਨਿੰਬੂ ਮਿਲਾ ਦਿੰਦੇ ਹਾਂ ਤਾਂ ਇਹ ਗੈਰ ਹੇਮੇ ਲੋਹੇ ਨੂੰ ਸੋਖਣ ਦੀ ਸ਼ਕਤੀ ਵਧਾ ਦਿੰਦਾ ਹੈ। 

9 ਚਮੜੀ ਲਈ ਲਾਦਾਇਕ
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋਕਿ ਸਾਡੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਇਸ ਦੇ ਰੋਜਾਨਾ ਸੇਵਣ ਕਰਨ ਨਾਲ ਅਸੀਂ ਚਮੜੀ ਦੇ ਰੋਗ ਤੋਂ ਬਚੇ ਰਹਿੰਦੇ ਹਾਂ। ਵਿਟਾਮਿਨ ਸੀ ਨਾਲ ਸਾਡਾ ਅਮਿਉਨੀ ਸਿਸਟਮ ਵੀ ਚੰਗਾ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਸਮਰੱਥਾ ਦਿੰਦਾ ਹੈ। 

ਹਾਂਜੀ ਦੋਸਤੋ ਤਾਂ ਇਹ ਸਭ ਜਾਣਕੇ ਕਿਵੇਂ ਲਗਿਆ ਕਮੇਂਟ ਕਰਕੇ ਜਰੂਰ ਦਸਿਓ।

ਵੀਡੀਉ ਦੇਖਣ ਲਈ ਕਲਿਕ ਕਰੋ

Comments

Popular posts from this blog

Benefits of lemon water drinking in morning ਸਵੇਰ ਦੇ ਸਮੇਂ ਨਿੰਬੂ ਪਾਣੀ ਪੀਣ ਦੇ ਫਾਇਦੇ

Natural remedies for acid reflux एसिड के लिए प्राकृतिक उपचार

How to lose weight with drinking water In Hindi