how many calories in daily diet ਸਾਨੂੰ ਰੋਜ਼ਾਨਾ ਕਿੰਨੀ ਕੈਲੋਰੀ ਦੀ ਲੋੜ ਹੁੰਦੀ ਹੈ।
ਹੈਲੋ ਦੋਸਤੋ ਤੁਹਾਡਾ ਸੁਆਗਤ ਕਰਦਾ ਹਾਂ ਆਪਣੇ ਬਲੌਗ ਤੇ। ਅੱਜ ਅਸੀਂ ਗੱਲ ਕਰਾਂਗੇ ਕਿ ਸਾਨੂੰ ਵਜਨ ਘਟਾਉਣ ਲਈ ਕਿੰਨੀ ਕੈਲਰੀ ਖਣੀ ਚਾਹੀਦੀ ਹੈ। ਦੋਸਤੋ ਮੇਰੀ ਕੋਸ਼ਿਸ਼ ਇਹ ਹੋਵੇਗੀ ਕਿ ਬਲੌਗ ਵਿੱਚ ਤੁਹਾਨੂੰ ਸਰਲ ਤੇ ਸਪੱਸ਼ਟ ਤਰੀਕੇ ਨਾਲ ਦਸਾਂ ਪਰ ਫੇਰ ਵੀ ਜੇ ਕੋਈ ਸਵਾਲ ਹੋਵੇ ਤਾਂ ਕਮੇਂਟ ਕਰਕੇ ਪੁੱਛ ਸਕਦੇ ਹੋ। ਦੋਸਤੋ ਏਨਾ ਜਰੂਰ ਕਹਾਂਗਾ ਕਿ ਜੈ ਤੁਸੀਂ ਬਲੌਗ ਨੂੰ ਪੂਰਾ ਪੜ੍ਹ ਲੈਦੇ ਹੋ ਤਾਂ ਤੁਸੀਂ ਆਪਣੇ ਦੋਸਤਾਂ ਨੂੰ ਵੀ ਚੰਗੀ ਸਲਾਹ ਦੇ ਸਕੋਗੇ। ਸਭ ਤੋਂ ਪਹਿਲਾਂ ਤਾਂ ਅਸੀਂ ਇਸ ਕੈਲਰੀ ਬਾਰੇ ਗੱਲ ਕਰਦੇ ਹਾਂ ਕਿ ਇਹ ਕਿ ਹੈ ਤੇ ਸਾਨੂੰ ਇਸ ਦੀ ਲੋੜ ਕਿਉ ਹੁੰਦੀ ਹੈ। ਸਾਡੇ ਸਰੀਰ ਨੂੰ ਕੁਝ ਵੀ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ। ਜਿਵੇਂ ਕਿ ਸਾਡੇ ਸਰੀਰ ਨਾਲ ਕਿੱਤਾ ਜਾਣ ਵਾਲਾ ਕੋਈ ਕੰਮ ਜਿਵੇਂ ਕਿ ਅਸੀ ਤੁਰਦੇ ਹਾ ਤਾਂ ਇਸ ਨਾਲ ਵੀ ਸਾਡੇ ਸਰੀਰ ਦੀ ਊਰਜਾ ਖ਼ਰਚ ਹੁੰਦੀ ਹੈ। ਤੇ ਇਹ ਊਰਜਾ ਸਾਡੇ ਸਰੀਰ ਨੂੰ ਕੈਲਰੀ ਤੋ ਮਿਲਦੀ ਹੈ। ਤੇ ਕੈਲਰੀ ਸਾਨੂੰ ਮਿਲਦੀ ਹੈ ਉਸ ਭੋਜਨ ਵਿੱਚੋ ਜੌ ਅਸੀ ਖਾਂਦੇ ਹਾਂ। ਹੁਣ ਅਸੀ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਕੰਮ ਕਰਦੇ ਹਾਂ ਉਸ ਸਮੇਂ ਤਾਂ ਸਾਨੂੰ ਕੈਲਰੀ ਦੀ ਲੋੜ ਹੁੰਦੀ ਹੈ ਪਰ ਜਦੋਂ ਅਸੀਂ ਕੰਮ ਨਹੀਂ ਕਰਦੇ ਫੇਰ ਸਾਨੂੰ ਕੈਲਰੀ ਦੀ ਲੋੜ ਕਿਉਂ ਹੁੰਦੀ ਹੈ। ਦੇਖਿਆ ਜਾਵੇ ਤਾਂ ਸਾਡਾ ਸਰੀਰ ਇਕ ਮਸ਼ੀਨ ਦੀ ਤਰ੍ਹਾਂ ਹੈ ਜਿਹੜਾ ਹਰ ਸਮੇਂ ਕੁਛ ਨਾ ਕੁਛ ਕਿਰਿਆ ਕਰਦਾ ਰਹਿੰਦਾ ਹੈ ਜਿਵੇਂ ਕਿ ਸਾਡਾ ਦਿੱਲ ਹਮੇਸ...